ਇਸ਼ਕ ਦੇ ਵਿੱਚ ਲੱਗੀ ਚੋਟ ਕਰਾਰੀ ਹੁੰਦੀ ਏ,
ਮਤਲਬ ਲਈ ਜੋ ਕਰੇ ਦੋਸਤੀ ਮਾੜੀ ਹੁੰਦੀ ਏ,
ਜਿਹੜਾ ਔਖੇ ਵੇਲੇ ਖੜਜੇ ਯਾਰ ਤਾਂ ਉਹਨੂੰ ਕਹਿੰਦੇ ਨੇ,
ਜੋ ਪਾਣੀ ਵਾਂਗ ਪਵਿਤਰ ਪਿਆਰ ਤਾਂ ਉਹਨੂੰ ਕਹਿੰਦੇ ਨੇ।
ਆਪਣਿਆਂ ਤੋ ਟੁੱਟ ਕੇ ਜਿਹੜਾ ਬਣਜੇ ਹੋਰਾਂ ਦਾ,
ਕਾਹਦਾ ਮਾਣ ਪਤੰਗਾ ਨੂੰ ਵੇ ਕੱਚੀਆਂ ਡੋਰਾਂ ਦਾ,
ਜਿਹੜੀ ਇਕ ਦੀ ਹੋ ਕੇ ਰਹਿ ਜੇ ਨਾਰ ਤਾਂ ਉਹਨੂੰ ਕਹਿੰਦੇ ਨੇ,
ਜੋ ਪਾਣੀ ਵਾਂਗ ਪਵਿਤਰ ਪਿਆਰ ਤਾਂ ਉਹਨੂੰ ਕਹਿੰਦੇ ਨੇ।
ਲੋਕਾਂ ਪਿਛੇ ਲੱਗਕੇ ਆਪਣੇ ਘਰ ਨਹੀਂ ਪੱਟੀਦੇ,
ਪਿਆਰ ਕੀਮਤੀ ਹੀਰਾ ਇਸਦੇ ਮੁੱਲ ਨਹੀਂ ਵੱਟੀਦੇ,
ਜਿਹੜਾ ਰੀਝਾਂ ਨਾਲ ਪਿਰੋਇਆ ਹਾਰ ਤਾਂ ਉਹਨੂੰ ਕਹਿਂਦੇ ਨੇ,
ਜੋ ਪਾਣੀ ਵਾਂਗ ਪਵਿਤਰ ਪਿਆਰ ਤਾਂ ਉਹਨੂੰ ਕਹਿੰਦੇ ਨੇ।
2 comments:
poems bhut wadiya hai...
par kuri di real pic lao.. tah hor ve wadiya ho jaya ga..
sukh a web-page taan bahot kaint banaiya a..............very nice.
per ik Q. a?
tuhada kehrra yaar vehla aa ? tuhade ik ik pal diya photo khichan lai ,hahaha.
chalo congratulationsss....golf stick pharrni taan aa gayi..haha
u can add these lines,in ur profile.
je main munda hunda taan jarooor karda,hahaha
ਬੁੱਲਿਆ ਕੀ ਜਾਣਾਂ ਮੈਂ ਕੌਣ ?
ਮੈਂ ਖੁੱਲੀ ਇੱਕ ਕਿਤਾਬ ਹਾ,ਕੀ ਦੱਸਾਂ ਅਪਣੇ ਬਾਰੇ.
ਕੋਈ ਪਾਸਾ ਵੱਟ ਕੇ ਲੰਘਜੇ ਕੋਲ ਦੀ,ਅਸੀਂ ਅਨੈ ਵੀ ਨੀ ਮਾੜੇ.
ਇੱਕ ਰੱਬ ਰਾਖਾ ਏ ਮਿੱਤਰਾਂ ਦਾ,ਉੱਤੋਂ ਸੱਜਣ ਨਾਲ ਨੇ ਸਾਰੇ.
ਮੁਹਰੇ ਨਾ ਕੋਈ ਖੰਘਦਾ,ਚਲਦੀ ਏ ਪਾਸੇ ਚਾਰੇ.
ਸੱਭਿਆਚਾਰ ਤੇ ਗਾਣੇ ਪੰਜਾਬ ਦੇ,ਮੈਨੂੰ ਜਾਨੋ ਵੱਧ ਪਿਆਰੇ.
ਭਾਂਵੇ ਕੋਸਿਸ਼ ਕਰਕੇ ਵੇਖ ਲਿਓ,ਕਦੇ ਦਿਲੋਂ ਨਾ ਜਾਣਗੇ ਵਿਸਾਰੇ|
ਚਲੋ ਫ਼ਿਰ ਵੀ ਆਪਣੇ ਬਾਰੇ ਦੱਸ ਦੇਨਾਂ.....
ਜਿਥੇ ਆਉਂਦੇ ਨਿੱਤ ਉਲਾਂਬੇ,ਪਿਡ ਦੇ ਮੁੰਡੇ ਜਾਣ ਨਾ ਸਾਂਭੇ.
ਪੋਚ ਪੋਚ ਕੇ ਪੱਗਾਂ ਬੰਨਦੇ ਗੱਭਰੂ ਯਾਰ ਨਗੀਨੇ.
ਨੀ ਉਹ ਪਿਡ ਮਿਤਰਾਂ ਦਾ ਜਿਥੇ ਉਡਦੇ ਕਬੂਤਰ ਚੀਨੇ|
main v sochiya c k sukh vang eh lines as a"testimonial " send kraa.jidda os ne testimonial jas nu per gallaa apniya likhiya ,hahaha
Post a Comment