Wednesday, November 28, 2007

ਅੱਜ-ਕੱਲ ਮੁਡਿਆਂ ਤੋਂ.....

  
ਨਵੀਂ-ਨਵੀਂ ਕੁੜੀ ਕਾਲਜ ਲਾਈ
ਮਾਪਿਆਂ ਉਸ ਨੂੰ ਗੱਲ ਸਮਝਾਈ
ਮਨ ਲਾ ਕੇ ਧੀਏ ਕਰੀਂ ਪੜਾਈ
ਐਨਾ ਸਾਡਾ ਕਹਿਣਾ,
ਅੱਜ-ਕੱਲ ਮੁਡਿਆਂ ਤੋਂ ਬਚ-ਬਚ ਕੇ ਹੈ ਰਹਿਣਾ !
ਅੱਜ-ਕੱਲ ਮੁਡਿਆਂ ਤੋਂ.....

ਅੱਲੜ ਉਮਰ ਹੈ ਅਜੇ ਕਵਾਰੀ
ਕੁੜੀਆਂ ਨਾਲ ਹੀ ਰੱਖੀਂ ਯਾਰੀ
ਮੁਡਿਆਂ ਦੀ ਨਾ ਕੋਈ ਇਤਬਾਰੀ
ਸੋਚ ਕੇ ਉੱਠਣਾ-ਬਹਿਣਾ,
ਅੱਜ-ਕੱਲ ਮੁਡਿਆਂ ਤੋਂ ਬਚ-ਬਚ ਕੇ ਹੈ ਰਹਿਣਾ !
ਅੱਜ-ਕੱਲ ਮੁਡਿਆਂ ਤੋਂ.....

ਪਹਿਲਾਂ ਗੱਲਾਂ ਵਿੱਚ ਭਰਮਾਉਂਦੇ
ਇਸ਼ਕ ਦੇ ਚੱਕਰਾਂ ਵਿੱਚ ਫਸਾਉਂਦੇ
ਮਤਲਬ ਕੱਢ ਕੇ ਮੂੰਹ ਨਾ ਲਾਉਂਦੇ
ਆਖਿਰ ਪਛਤਾਉਣਾ ਪੈਣਾ,
ਅੱਜ-ਕੱਲ ਮੁਡਿਆਂ ਤੋਂ ਬਚ-ਬਚ ਕੇ ਹੈ ਰਹਿਣਾ !
ਅੱਜ-ਕੱਲ ਮੁਡਿਆਂ ਤੋਂ.....

ਬਾਬੁਲ ਪੱਗ ਦੀ ਰੱਖੀਂ ਲਜ
ਭੁੱਲ ਨਾ ਜਾਵੀਂ ਰਸਮ-ਰਿਵਾਜ
ਹੁੰਦਾ ਹੁਸਨ ਕੁੜੀ ਦਾ ਤਾਜ
ਇੱਜ਼ਤ ਉਸਦਾ ਗਹਿਣਾ,
ਅੱਜ-ਕੱਲ ਮੁਡਿਆਂ ਤੋਂ ਬਚ-ਬਚ ਕੇ ਹੈ ਰਹਿਣਾ !
ਅੱਜ-ਕੱਲ ਮੁਡਿਆਂ ਤੋਂ.....

ਵਿਰਲਾ ਈ ਹੁੰਦਾ ਵਾਂਗ "ਸੁੱਖ"
ਜੋ ਮਹਿਬੂਬ ਨੂੰ ਦਿਲ ਤੋਂ ਚਾਹਵੇ
ਜ਼ਿੰਦਗੀ ਭਰ ਲਈ ਸਾਥ ਨਿਭਾਵੇ
ਹਾਂ ਓਸ ਜਿਹੇ ਨੂੰ ਕਹਿਣਾ,
ਪਰ ਅੱਜ-ਕੱਲ ਮੁਡਿਆਂ ਤੋਂ ਬਚ-ਬਚ ਕੇ ਹੈ ਰਹਿਣਾ !
ਅੱਜ-ਕੱਲ ਮੁਡਿਆਂ ਤੋਂ.....
ਨੀ ਵੈਲੀ ਮੁਡਿਆਂ ਤੋਂ......

1 comment:

Unknown said...

hahahahaha bc lagda kudi de ghardeya nu tere bare changi tarah pata si ke oh vi ese college ch parda a taan hi ohnu eh nasihat diti ke mundeya to bach ke rahi....